ਆਪ ਸਰਕਾਰ ਵਪਾਰੀਆਂ ਨੂੰ ਜਾਣ ਬੁੱਝ ਕੇ ਕਰ ਕਰੀ ਪਰੇਸ਼ਾਨ : ਰਜਿੰਦਰ ਬੇਰੀ
ਜਲੰਧਰ ਸੈਂਟਰਲ ਹਲਕੇ ਦੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਕਿਹਾ ਕਿ ਅੱਜ ਫਗਵਾੜਾ ਗੇਟ ਮਾਰਕੀਟ ਵਿਖੇ ਜੋ ਜੀ ਐਸ ਟੀ ਦੀ ਵਿਭਾਗ ਵਲੋ ਰੇਡ ਗਈ ਹੈ, ਇਸ ਤਰਾਂ ਵਪਾਰੀਆਂ ਨੂੰ ਤੰਗ ਪਰੇਸ਼ਾਨ ਕਰਨਾ , ਬਹੁਤ ਹੀ ਨਿੰਦਣਯੋਗ ਹੈ । ਇਸ ਸਰਕਾਰ ਤੋ ਪਹਿਲਾ ਕਈ ਸਰਕਾਰਾਂ ਆਈਆਂ ਪਰ ਜਿਸ ਤਰਾਂ ਇਸ ਸਰਕਾਰ ਵਲੋ ਵਪਾਰੀਆਂ ਅਤੇ ਕਾਰੋਬਾਰੀਆਂ ਨੂੰ ਤੰਗ ਕੀਤਾ ਜਾ ਰਿਹਾ ਹੈ । ਇਸ ਤਰਾਂ ਨਾਲ ਕਿਸੇ ਵੀ ਸਰਕਾਰ ਨੇ ਵਪਾਰੀਆਂ ਨੂੰ ਤੰਗ ਨਹੀ ਕੀਤਾ । ਇਸ ਤੋ ਪਹਿਲਾਂ ਵੀ ਸ਼ਹਿਰ ਦੇ ਕਈ ਬਜਾਰਾਂ ਵਿਚ ਜੀ ਐਸ ਟੀ ਵਿਭਾਗ ਵਲੋ ਰੇਡ ਕੀਤੀ ਜਾ ਚੁੱਕੀ ਹੈ । ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਆਪਣੇ ਆਪ ਨੂੰ ਆਮ ਲੋਕਾਂ ਦੀ ਸਰਕਾਰ ਦੱਸਦੀ ਹੈ ਪਰ ਇਹ ਸਰਕਾਰ ਦੇ ਰਾਜ ਵਿੱਚ ਪੰਜਾਬ ਦਾ ਆਮ ਆਦਮੀ ਸਭ ਤੋ ਦੁਖੀ ਹੈ । ਕਾਂਗਰਸ ਪਾਰਟੀ ਹਮੇਸ਼ਾ ਵਪਾਰੀਆਂ ਅਤੇ ਕਾਰੋਬਾਰੀਆਂ ਨਾਲ ਖੜੀ ਹੈ ਅਤੇ ਅਗੇ ਵੀ ਹਮੇਸ਼ਾ ਖੜੀ ਰਹੇਗੀ ।